ਗੋਪਨੀਯਤਾ ਨੀਤੀ

ਇਹ ਗੋਪਨੀਯਤਾ ਨੀਤੀ (“ਗੋਪਨੀਯਤਾ ਨੀਤੀ”) ਉਸ ਜਾਣਕਾਰੀ ਨੂੰ ਪਰਿਭਾਸ਼ਿਤ ਕਰਦੀ ਹੈ ਜੋ MyAgriGuru (“MyAgriGuru” “ਅਸੀਂ,” ਜਾਂ “ਸਾਡੇ”) ਤੁਹਾਡੇ ਤੋਂ ਜਾਂ ਤੁਹਾਡੇ ਬਾਰੇ ਇਕੱਠੀ ਕਰਦਾ ਹੈ। ਇਹ ਇਹ ਵੀ ਦੱਸਦਾ ਹੈ ਕਿ ਅਸੀਂ ਜਿਹੜੀ ਜਾਣਕਾਰੀ ਇਕੱਠੀ ਕਰਦੇ ਹਾਂ ਉਸ ਦੀ ਵਰਤੋਂ, ਉਸਨੂੰ ਸਾਂਝਾ ਅਤੇ ਇਸਨੂੰ ਕਿਵੇਂ ਹੈਂਡਲ ਕਰ ਸਕਦੇ ਹਾਂ।

ਅਸੀਂ ਤੁਹਾਡੀ ਗੋਪਨੀਯਤਾ ਦੀ ਸੁਰੱਖਿਆ ਨੂੰ ਇਕ ਮਹੱਤਵਪੂਰਣ ਸਿਧਾਂਤ ਸਮਝਦੇ ਹਾਂ। ਅਸੀਂ ਸਪਸ਼ਟ ਤੌਰ ਤੇ ਸਮਝਦੇ ਹਾਂ ਕਿ ਤੁਸੀਂ ਅਤੇ ਤੁਹਾਡੀ ਨਿਜੀ ਜਾਣਕਾਰੀ ਸਾਡੀ ਸਭ ਤੋਂ ਮਹੱਤਵਪੂਰਣ ਸੰਪਤੀ ਹੈ। ਅਸੀਂ ਸੂਚਨਾ ਤਕਨੀਕ ਕਾਨੂੰਨ 2000 ਅਤੇ ਉਸਦੇ ਅਧੀਨ ਨਿਯਮਾਂ ਦੇ ਅਨੁਸਾਰ ਕਮਪਿਊਟਰਾਂ, ਉਪਕਰਨਾਂ ਤੇ ਤੁਹਾਡੀ ਜਾਣਕਾਰੀ ਨੂੰ ਸਟੋਰ ਅਤੇ ਪ੍ਰੋਸੈਸ ਕਰਦੇ ਹਾਂ ਜਿਸ ਵਿਚ ਕੋਈ ਵੀ ਸੰਵੇਦਨਸ਼ੀਲ ਵਿੱਤੀ ਜਾਣਕਾਰੀ ਵੀ ਸ਼ਾਮਿਲ ਹੈ ਜੋ ਕਿ ਇਕੱਠੀ ਕੀਤੀ ਗਈ ਹੈ (ਜਿਵੇਂ ਸੂਚਨਾ ਤਕਨੀਕ ਕਾਨੂੰਨ, 2000 ਦੇ ਅਧੀਨ ਪਰਿਭਾਸ਼ਿਤ ਹੈ), ਜੇਕਰ ਕੋਈ ਹੈ ਜਿਸਨੂੰ ਭੌਤਿਕ ਅਤੇ ਨਾਲ ਹੀ ਉਚਿਤ ਤਕਨੀਕੀ ਸੁਰੱਖਿਆ ਉਪਾਆਂ ਅਤੇ ਵਿਧੀਆਂ ਦੇ ਤਹਿਤ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

ਸਾਡੀ ਐਪ / ਵੈਬਸਾਈਟ ਦੀ ਵਰਤੋਂ ਕਰਨ ਤੋਂ ਪਹਿਲਾਂ, ਤੁਹਾਨੂੰ ਇਸ ਗੋਪਨੀਯਤਾ ਨੀਤੀ ਅਤੇ ਸਾਡੀ ਐਪ / ਵੈਬਸਾਈਟ ਤੇ ਨਿਯਮਾਂ ਅਤੇ ਸ਼ਰਤਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਐਪ / ਵੈਬਸਾਈਟ ਦੀ ਵਰਤੋਂ ਕਰਕੇ, ਤੁਸੀਂ ਇਸ ਗੋਪਨੀਯਤਾ ਨੀਤੀ ਵਿੱਚ ਕਥਿਤ ਅਨੁਸਾਰ ਆਪਣੀ ਨਿੱਜੀ ਜਾਣਕਾਰੀ ਇਕੱਤਰ ਕਰਨ, ਪ੍ਰੋਸੈਸ ਕਰਨ, ਇਸਤੇਮਾਲ ਕਰਨ ਅਤੇ ਉਸਦਾ ਖੁਲਾਸਾ ਕਰਨ ਦੀ ਸਹਿਮਤੀ ਦੇ ਰਹੇ ਹੋ। ਜੇ ਤੁਸੀਂ ਇਸ ਨੀਤੀ ਦੇ ਨਾਲ ਪਾਬੰਦ ਹੋਣ ਲਈ ਸਹਿਮਤ ਨਹੀਂ ਹੋ, ਤਾਂ ਤੁਹਾਨੂੰ ਸਾਡੀ ਐਪ / ਵੈੱਬਸਾਈਟ ਨੂੰ ਐਕਸੈਸ ਜਾਂ ਵਰਤੋਂ ਕਰਨ ਦਾ ਅਧਿਕਾਰ ਨਹੀਂ ਹੈ, ਜਾਂ ਤੁਸੀਂ ਅਜਿਹਾ ਨਹੀਂ ਕਰ ਸਕਦੇ ਹੋ।

ਸਾਡੀ ਜਾਣਕਾਰੀ ਇਕੱਠੀ ਕਰਨ ਅਤੇ ਪ੍ਰਸਾਰ ਅਭਿਆਸਾਂ ਬਾਰੇ ਜਾਣਨ ਲਈ ਕਿਰਪਾ ਕਰਕੇ ਹੇਠਾਂ ਦਿੱਤੇ ਕਥਨ ਪੜ੍ਹੋ।

ਨੋਟ:
ਸਾਡੀ ਗੋਪਨੀਯਤਾ ਨੀਤੀ ਬਿਨਾਂ ਕਿਸੇ ਨੋਟਿਸ ਦੇ ਕਿਸੇ ਵੀ ਸਮੇਂ ਬਦਲ ਸਕਦੀ ਹੈ। ਇਹ ਸੁਨਿਸ਼ਚਿਤ ਕਰਨ ਲਈ ਕਿ ਤੁਸੀਂ ਕਿਸੇ ਵੀ ਤਰ੍ਹਾਂ ਦੇ ਬਦਲਾਵਾਂ ਤੋਂ ਜਾਣੂ ਹੋ, ਕਿਰਪਾ ਕਰਕੇ ਸਮੇਂ ਸਮੇਂ ਤੇ ਇਸ ਨੀਤੀ ਦੀ ਸਮੀਖਿਆ ਕਰੋ।

ਇਸ ਐਪ / ਵੈਬਸਾਈਟ ਤੇ ਜਾ ਕੇ ਤੁਸੀਂ ਇਸ ਗੋਪਨੀਯਤਾ ਨੀਤੀ ਦੇ ਨਿਯਮਾਂ ਅਤੇ ਸ਼ਰਤਾਂ ਨਾਲ ਪਾਬੰਦ ਹੋਣ ਲਈ ਸਹਿਮਤ ਹੋ। ਜੇ ਤੁਸੀਂ ਸਹਿਮਤ ਨਹੀਂ ਹੋ ਤਾਂ ਸਾਡੀ ਐਪ / ਵੈੱਬਸਾਈਟ ਦੀ ਵਰਤੋਂ ਜਾਂ ਉਸਨੂੰ ਐਕਸੈਸ ਨਾ ਕਰੋ।

ਸਿਰਫ ਐਪ / ਵੈਬਸਾਈਟ ਦੀ ਵਰਤੋਂ ਨਾਲ, ਤੁਸੀਂ ਸਾਡੀ ਗੋਪਨੀਯਤਾ ਨੀਤੀ ਦੇ ਅਨੁਸਾਰ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਅਤੇ ਖੁਲਾਸੇ ਦੀ ਸਪੱਸ਼ਟ ਤੌਰ ਤੇ ਸਹਿਮਤੀ ਦਿੰਦੇ ਹੋ। ਇਹ ਗੋਪਨੀਯਤਾ ਨੀਤੀ ਵਰਤੋਂ ਦੀਆਂ ਸ਼ਰਤਾਂ ਵਿੱਚ ਸ਼ਾਮਲ ਕੀਤੀ ਗਈ ਹੈ ਅਤੇ ਇਸ ਦੇ ਅਧੀਨ ਹੈ।


 1. ਵਿਅਕਤੀਗਤ ਤੌਰ ਤੇ ਪਛਾਣਨ ਯੋਗ ਜਾਣਕਾਰੀ ਅਤੇ ਹੋਰ ਜਾਣਕਾਰੀ ਦਾ ਸੰਗ੍ਰਹਿ

  ਜਦੋਂ ਤੁਸੀਂ ਸਾਡੀ ਐਪ / ਵੈਬਸਾਈਟ ਦੀ ਵਰਤੋਂ ਕਰਦੇ ਹੋ, ਤੇ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਇਕੱਤਰ ਕਰਦੇ ਅਤੇ ਸਟੋਰ ਕਰਦੇ ਹਾਂ ਜੋ ਤੁਹਾਡੇ ਦੁਆਰਾ ਸਮੇਂ ਸਮੇਂ ਤੇ ਪ੍ਰਦਾਨ ਕੀਤੀ ਜਾਂਦੀ ਹੈ। ਅਜਿਹਾ ਕਰਨ ਵਿੱਚ ਸਾਡਾ ਮੁੱਖ ਉਦੇਸ਼ ਤੁਹਾਨੂੰ ਇੱਕ ਸੁਰੱਖਿਅਤ, ਕੁਸ਼ਲ, ਨਿਰਵਿਘਨ ਅਤੇ ਅਨੁਕੂਲਿਤ ਅਨੁਭਵ ਪ੍ਰਦਾਨ ਕਰਨਾ ਹੈ। ਇਹ ਸਾਨੂੰ ਸੇਵਾਵਾਂ ਅਤੇ ਵਿਸ਼ੇਸ਼ਤਾਵਾਂ ਪ੍ਰਦਾਨ ਕਰਨ ਦੀ ਆਗਿਆ ਦਿੰਦਾ ਹੈ ਜੋ ਤੁਹਾਡੀ ਜ਼ਰੂਰਤ ਨੂੰ ਉਚਿਤ ਢੰਗ ਨਾਲ ਪੂਰੀਆਂ ਕਰਦੇ ਹਨ, ਅਤੇ ਆਪਣੇ ਅਨੁਭਵ ਨੂੰ ਸੁਰੱਖਿਅਤ ਅਤੇ ਅਸਾਨ ਬਣਾਉਣ ਲਈ ਸਾਡੀ ਐਪ / ਵੈੱਬਸਾਈਟ ਨੂੰ ਅਨੁਕੂਲਿਤ ਕਰਦੀਆਂ ਹਨ। ਵੱਧ ਮਹੱਤਵਪੂਰਣ ਗੱਲ ਇਹ ਹੈ ਕਿ, ਅਜਿਹਾ ਕਰਦੇ ਸਮੇਂ ਅਸੀਂ ਤੁਹਾਡੇ ਤੋਂ ਨਿੱਜੀ ਜਾਣਕਾਰੀ ਇਕੱਤਰ ਕਰਦੇ ਹਾਂ ਜੋ ਅਸੀਂ ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਜ਼ਰੂਰੀ ਸਮਝਦੇ ਹਾਂ।

  ਜਦੋਂ ਤੁਸੀਂ ਸਾਡੀ ਐਪ ਦੀ ਵਰਤੋਂ ਕਰਦੇ ਹੋ, ਤਾਂ ਸਾਡੀ ਐਪ ਨੂੰ ਡਾਉਨਲੋਡ ਕਰਨ ਲਈ ਪਹਿਲੇ ਕਦਮ ਤੇ, ਇਹ ਤੁਹਾਡੀ ਡਿਵਾਈਸ ਵਿੱਚ ਸਟੋਰ ਕੀਤੇ ਡੇਟਾ ਜਿਵੇਂ ਕਿ ਫੋਟੋਆਂ, ਮੋਬਾਈਲ ਉਪਭੋਗਤਾ ਖਾਤਿਆਂ ਦੇ ਵੇਰਵੇ ਅਤੇ ਸੰਪਰਕਾਂ ਤੱਕ ਪਹੁੰਚ ਪ੍ਰਾਪਤ ਕਰਨ ਲਈ ਤੁਹਾਡੀ ਆਗਿਆ ਦੀ ਬੇਨਤੀ ਕਰੇਗਾ, ਤੁਸੀਂ "ਹਾਂ" ਜਾਂ "ਨਹੀਂ" ਵਿੱਚ ਜਵਾਬ ਦੇ ਸਕਦੇ ਹੋ। ਇਸ ਦੇ ਅਨੁਸਾਰ ਤੁਸੀਂ ਐਪ ਵਿੱਚ ਦਿੱਤੀ ਜਾਣਕਾਰੀ ਨੂੰ ਡਾਊਨਲੋਡ ਕਰਨ ਅਤੇ ਐਕਸੈਸ ਕਰਨ ਲਈ ਅੱਗੇ ਜਾ ਸਕਦੇ ਹੋ।

  ਆਮ ਤੌਰ ਤੇ, ਤੁਸੀਂ ਸਾਨੂੰ ਆਪਣੇ ਬਾਰੇ ਦੱਸੇ ਬਿਨਾਂ ਜਾਂ ਤੁਸੀਂ ਆਪਣੇ ਬਾਰੇ ਕੋਈ ਨਿੱਜੀ ਜਾਣਕਾਰੀ ਜ਼ਾਹਰ ਕੀਤੇ ਬਿਨਾਂ ਤੁਸੀਂ ਵੈਬਸਾਈਟ ਦਾ ਇਸਤੇਮਾਲ ਕਰ ਸਕਦੇ ਹੋ। ਇਕ ਵਾਰ ਜਦੋਂ ਤੁਸੀਂ ਸਾਨੂੰ ਆਪਣੀ ਨਿੱਜੀ ਜਾਣਕਾਰੀ ਵੈੱਬਸਾਈਟ 'ਤੇ ਦਿੰਦੇ ਹੋ ਜਾਂ ਜਦੋਂ ਤੁਸੀਂ ਐਪ ਬ੍ਰਾਊਜ਼ ਕਰਦੇ ਹੋ ਤਾਂ ਤੁਸੀਂ ਸਾਨੂੰ ਆਪਣੀ ਨਿੱਜੀ ਜਾਣਕਾਰੀ ਦਿੰਦੇ ਹੋ ਅਤੇ ਇਸ ਲਈ ਤੁਸੀਂ ਸਾਡੇ ਲਈ ਅਣਜਾਣ ਨਹੀਂ ਹੋ। ਜਿਥੇ ਵੀ ਸੰਭਵ ਹੋਵੇ, ਅਸੀਂ ਇਹ ਸੂਚਿਤ ਕਰਦੇ ਹਾਂ ਕਿ ਕਿਹੜੇ ਫੀਲਡ ਲੋੜੀਂਦੇ ਹਨ ਅਤੇ ਕਿਹੜੇ ਫੀਲਡ ਵਿਕਲਪਿਕ ਹਨ। ਅਸੀਂ ਸਾਡੀ ਐਪ / ਵੈਬਸਾਈਟ ਤੇ ਤੁਹਾਡੇ ਵਿਵਹਾਰ ਦੇ ਅਧਾਰ ਤੇ ਤੁਹਾਡੇ ਬਾਰੇ ਕੁਝ ਜਾਣਕਾਰੀ ਆਪਣੇ ਆਪ ਟਰੈਕ ਕਰ ਸਕਦੇ ਹਾਂ। ਅਸੀਂ ਇਸ ਜਾਣਕਾਰੀ ਦੀ ਵਰਤੋਂ ਆਪਣੇ ਉਪਭੋਗਤਾਵਾਂ ਦੇ ਡੈਮੋਗ੍ਰਾਫ਼ਿਕ, ਰੁਚੀਆਂ ਅਤੇ ਵਿਵਹਾਰ ਤੇ ਅੰਦਰੂਨੀ ਖੋਜ ਕਰਨ ਦੇ ਲਈ ਕਰਦੇ ਹਾਂ ਤਾਂ ਜੋ ਆਪਣੇ ਉਪਭੋਗਤਾਵਾਂ ਨੂੰ ਬਿਹਤਰ ਢੰਗ ਨਾਲ ਸਮਝ ਸਕੀਏ, ਸੁਰੱਖਿਅਤ ਰੱਖ ਸਕੀਏ ਅਤੇ ਉਹਨਾਂ ਦੀ ਲੋੜਾਂ ਨੂੰ ਪੂਰਾ ਕਰ ਸਕੀਏ। ਇਹ ਜਾਣਕਾਰੀ ਨੂੰ ਐਗਰੀਗੇਟਿਡ ਆਧਾਰ ਤੇ ਕੰਪਾਇਲ ਅਤੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਇਸ ਜਾਣਕਾਰੀ ਵਿੱਚ ਉਹ URL ਸ਼ਾਮਲ ਹੋ ਸਕਦਾ ਹੈ ਜਿਸ ਤੋਂ ਤੁਸੀਂ ਹੁਣੇ ਆਏ ਹੋ (ਭਾਵੇਂ ਇਹ URL ਸਾਡੀ ਵੈਬਸਾਈਟ ਤੇ ਹੈ ਜਾਂ ਨਹੀਂ), ਤੁਸੀਂ ਅਗਲੇ ਕਿਹੜੇ URL ਤੇ ਜਾਂਦੇ ਹੋ (ਭਾਵੇਂ ਇਹ URL ਸਾਡੀ ਵੈਬਸਾਈਟ ਤੇ ਹੈ ਜਾਂ ਨਹੀਂ), ਤੁਹਾਡੇ ਕੰਮਪਿਊਟਰ ਬ੍ਰਾਉਜ਼ਰ ਦੀ ਜਾਣਕਾਰੀ, ਅਤੇ ਤੁਹਾਡਾ ਆਈ ਪੀ ਪਤਾ।

  ਅਸੀਂ ਆਪਣੇ ਵੈਬ ਪੇਜ ਫਲੋ ਦਾ ਵਿਸ਼ਲੇਸ਼ਣ ਕਰਨ, ਪ੍ਰਚਾਰ ਸੰਬੰਧੀ ਪ੍ਰਭਾਵ ਨੂੰ ਮਾਪਣ, ਅਤੇ ਵਿਸ਼ਵਾਸ ਅਤੇ ਸੁਰੱਖਿਆ ਨੂੰ ਉਤਸ਼ਾਹਤ ਕਰਨ ਲਈ ਐਪ / ਵੈਬਸਾਈਟ ਦੇ ਕੁਝ ਪੰਨਿਆਂ ਤੇ "ਕੂਕੀਜ਼" ਵਰਗੇ ਡੇਟਾ ਕੁਲੈਕਸ਼ਨ ਡਿਵਾਈਸ ਦੀ ਵਰਤੋਂ ਕਰਦੇ ਹਾਂ। "ਕੂਕੀਜ਼" ਤੁਹਾਡੀਆਂ ਹਾਰਡ ਡਰਾਈਵ ਤੇ ਰੱਖੀਆਂ ਗਈਆਂ ਛੋਟੀਆਂ ਫਾਈਲਾਂ ਹਨ ਜੋ ਸਾਡੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਅਸੀਂ ਕੁਝ ਵਿਸ਼ੇਸ਼ਤਾਵਾਂ ਦੇ ਸਕਦੇ ਹਾਂ ਜੋ ਸਿਰਫ ਇੱਕ "ਕੁਕੀ" ਦੀ ਵਰਤੋਂ ਦੁਆਰਾ ਉਪਲਬਧ ਹਨ।

  ਅਸੀਂ ਇੱਕ ਸੈਸ਼ਨ ਦੇ ਦੌਰਾਨ ਤੁਹਾਨੂੰ ਅਕਸਰ ਆਪਣਾ ਪਾਸਵਰਡ ਘੱਟ ਵਾਰ ਦਰਜ ਕਰਨ ਦੀ ਆਗਿਆ ਦੇਣ ਲਈ ਕੂਕੀਜ਼ ਦੀ ਵਰਤੋਂ ਵੀ ਕਰਦੇ ਹਾਂ। ਕੂਕੀਜ਼ ਉਹ ਜਾਣਕਾਰੀ ਪ੍ਰਦਾਨ ਕਰਨ ਵਿਚ ਸਾਡੀ ਮਦਦ ਵੀ ਕਰ ਸਕਦੀਆਂ ਹਨ ਜਿਸ ਵਿਚ ਤੁਹਾਡੀ ਰੁਚੀ ਹੈ। ਜ਼ਿਆਦਾਤਰ ਕੂਕੀਜ਼ "ਸੈਸ਼ਨ ਕੂਕੀਜ਼" ਹੁੰਦੀਆਂ ਹਨ, ਜਿਸਦਾ ਮਤਲਬ ਹੈ ਕਿ ਉਹ ਇੱਕ ਸੈਸ਼ਨ ਦੇ ਅੰਤ ਵਿੱਚ ਤੁਹਾਡੀ ਹਾਰਡ ਡਰਾਈਵ ਤੋਂ ਆਪਣੇ-ਆਪ ਡਿਲੀਟ ਹੋ ਜਾਂਦੀਆਂ ਹਨ। ਤੁਸੀਂ ਸਾਡੀਆਂ ਕੂਕੀਜ਼ ਨੂੰ ਅਸਵੀਕਾਰ ਕਰਨ ਲਈ ਹਮੇਸ਼ਾਂ ਸੁਤੰਤਰ ਹੋ ਜੇ ਤੁਹਾਡਾ ਬ੍ਰਾਉਜ਼ਰ ਇਜਾਜ਼ਤ ਦਿੰਦਾ ਹੈ, ਹਾਲਾਂਕਿ ਇਸ ਸਥਿਤੀ ਵਿੱਚ ਤੁਸੀਂ ਐਪ / ਵੈਬਸਾਈਟ ਤੇ ਕੁਝ ਵਿਸ਼ੇਸ਼ਤਾਵਾਂ ਦੀ ਵਰਤੋਂ ਕਰਨ ਦੇ ਯੋਗ ਨਹੀਂ ਹੋ ਸਕਦੇ ਅਤੇ ਇੱਕ ਸੈਸ਼ਨ ਦੇ ਦੌਰਾਨ ਤੁਹਾਨੂੰ ਆਪਣਾ ਪਾਸਵਰਡ ਵਧੇਰੇ ਵਾਰ ਦੁਬਾਰਾ ਦਰਜ ਕਰਨ ਦੀ ਲੋੜ ਹੋ ਸਕਦੀ ਹੈ।

  ਇਸਦੇ ਇਲਾਵਾ, ਤੁਹਾਨੂੰ ਐਪ / ਵੈਬਸਾਈਟ ਦੇ ਕੁਝ ਪੰਨਿਆਂ ਤੇ "ਕੂਕੀਜ਼" ਜਾਂ ਹੋਰ ਸਮਾਨ ਸਾਧਨ ਮਿਲ ਸਕਦੇ ਹਨ ਜੋ ਕਿ ਤੀਜੇ ਧਿਰ ਦੁਆਰਾ ਰੱਖੇ ਗਏ। ਸਾਡਾ ਤੀਜੇ ਧਿਰ ਦੁਆਰਾ ਕੂਕੀਜ਼ ਦੀ ਵਰਤੋਂ ਤੇ ਨਿਯੰਤਰਣ ਨਹੀਂ ਹੈ। ਜੇ ਤੁਸੀਂ ਐਪ / ਵੈਬਸਾਈਟ ਤੇ ਖਰੀਦਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਡੇ ਖਰੀਦ ਵਿਹਾਰ ਬਾਰੇ ਜਾਣਕਾਰੀ ਇਕੱਤਰ ਕਰਦੇ ਹਾਂ।

  ਜੇ ਤੁਸੀਂ ਸਾਡੇ ਨਾਲ ਲੈਣ ਦੇਣ ਕਰਦੇ ਹੋ, ਤਾਂ ਅਸੀਂ ਕੁਝ ਵਧੇਰੇ ਜਾਣਕਾਰੀ ਇਕੱਤਰ ਕਰਦੇ ਹਾਂ, ਜਿਵੇਂ ਕਿ ਬਿਲਿੰਗ ਪਤਾ, ਕ੍ਰੈਡਿਟ / ਡੈਬਿਟ ਕਾਰਡ ਨੰਬਰ ਅਤੇ ਕ੍ਰੈਡਿਟ / ਡੈਬਿਟ ਕਾਰਡ ਦੀ ਐਕਸਪਾਇਰੇਸ਼ਨ ਤਾਰੀਖ ਅਤੇ / ਜਾਂ ਹੋਰ ਭੁਗਤਾਨ ਸਾਧਨ ਦੇ ਵੇਰਵੇ ਅਤੇ ਚੈੱਕਾਂ ਜਾਂ ਮਨੀ ਆਰਡਰਸ ਤੋਂ ਟਰੈਕਿੰਗ ਜਾਣਕਾਰੀ।

  ਜੇ ਤੁਸੀਂ ਸਾਡੇ ਮੈਸੇਜ ਬੋਰਡ, ਚੈਟ ਰੂਮ ਜਾਂ ਹੋਰ ਮੈਸੇਜ ਦੇ ਖੇਤਰਾਂ ਤੇ ਮੈਸੇਜ ਪੋਸਟ ਕਰਨਾ ਚੁਣਦੇ ਹੋ ਜਾਂ ਫੀਡਬੈਕ ਦਿੰਦੇ ਹੋ, ਤਾਂ ਅਸੀਂ ਉਹ ਜਾਣਕਾਰੀ ਇਕੱਠੀ ਕਰਾਂਗੇ ਜੋ ਤੁਸੀਂ ਸਾਨੂੰ ਪ੍ਰਦਾਨ ਕਰਦੇ ਹੋ। ਅਸੀਂ ਇਹ ਜਾਣਕਾਰੀ ਵਿਵਾਦਾਂ ਨੂੰ ਸੁਲਝਾਉਣ, ਗਾਹਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਮੁਸ਼ਕਲਾਂ ਦੇ ਹੱਲ ਲਈ ਕਨੂੰਨ ਦੁਆਰਾ ਅਨੁਮਤੀ ਅਨੁਸਾਰ ਲੋੜੀਂਦੇ ਤੌਰ ਤੇ ਰੱਖਦੇ ਹਾਂ। ਜੇ ਤੁਸੀਂ ਸਾਨੂੰ ਨਿਜੀ ਕਾਰਸਪਾਂਡੇਨਸ ਭੇਜਦੇ ਹੋ, ਜਿਵੇਂ ਕਿ ਈਮੇਲ ਜਾਂ ਲੈਟਰ, ਜਾਂ ਜੇ ਦੂਜੇ ਉਪਭੋਗਤਾ ਜਾਂ ਤੀਜਾ ਧਿਰ ਐਪ / ਵੈਬਸਾਈਟ ਤੇ ਤੁਹਾਡੀਆਂ ਗਤੀਵਿਧੀਆਂ ਜਾਂ ਪੋਸਟਿੰਗ ਬਾਰੇ ਸਾਨੂੰ ਕਾਰੇਸਪਾਂਡੇਨਸ ਭੇਜਦੇ ਹਨ, ਤਾਂ ਅਸੀਂ ਅਜਿਹੀ ਜਾਣਕਾਰੀ ਤੁਹਾਡੇ ਲਈ ਇੱਕ ਫਾਈਲ ਵਿੱਚ ਇਕੱਤਰ ਕਰ ਸਕਦੇ ਹਾਂ।

  ਜਦੋਂ ਤੁਸੀਂ ਸਾਡੇ ਨਾਲ ਮੁਫਤ ਖਾਤਾ ਸੈੱਟ ਅਪ ਕਰਦੇ ਹੋ ਤਾਂ ਅਸੀਂ ਤੁਹਾਡੇ ਤੋਂ ਵਿਅਕਤੀਗਤ ਤੌਰ ਤੇ ਪਛਾਣਨ ਯੋਗ ਜਾਣਕਾਰੀ (ਈਮੇਲ ਪਤਾ, ਨਾਮ, ਫੋਨ ਨੰਬਰ, ਕ੍ਰੈਡਿਟ ਕਾਰਡ / ਡੈਬਿਟ ਕਾਰਡ / ਹੋਰ ਭੁਗਤਾਨ ਸਾਧਨ ਵੇਰਵੇ, ਆਦਿ) ਇਕੱਠੇ ਕਰਦੇ ਹਾਂ। ਅਸੀਂ ਤੁਹਾਡੀ ਸੰਪਰਕ ਜਾਣਕਾਰੀ ਦੀ ਵਰਤੋਂ ਐਪ / ਵੈਬਸਾਈਟ / ਆਰਡਰ ਅਤੇ ਤੁਹਾਡੀਆਂ ਰੁਚੀਆਂ ਦੇ ਨਾਲ ਤੁਹਾਡੇ ਪਿਛਲੇ ਸੰਚਾਰ ਦੇ ਅਧਾਰ ਤੇ ਤੁਹਾਨੂੰ ਸੰਚਾਰ / ਨੋਟੀਫਿਕੇਸ਼ਨ / ਆਫਰ ਭੇਜਣ ਲਈ ਕਰਦੇ ਹਾਂ।

 2. ਡੈਮੋਗ੍ਰਾਫਿਕ / ਪ੍ਰੋਫਾਈਲ ਡੇਟਾ / ਤੁਹਾਡੀ ਜਾਣਕਾਰੀ ਦੀ ਵਰਤੋਂ

  ਤੁਹਾਡੇ ਦੁਆਰਾ ਬੇਨਤੀ ਕੀਤੀ ਸੇਵਾਵਾਂ ਪ੍ਰਦਾਨ ਕਰਨ ਲਈ ਅਸੀਂ ਵਿਅਕਤੀਗਤ ਜਾਣਕਾਰੀ ਦਾ ਇਸਤੇਮਾਲ ਕਰਦੇ ਹਾਂ। ਜਿਸ ਹੱਦ ਤਕ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਤੁਹਾਡੇ ਲਈ ਮਾਰਕੀਟ ਕਰਨ ਲਈ ਵਰਤਦੇ ਹਾਂ, ਅਸੀਂ ਤੁਹਾਨੂੰ ਅਜਿਹੇ ਇਸਤੇਮਾਲ ਚੁਨਣ ਦੀ ਯੋਗਤਾ ਪ੍ਰਦਾਨ ਕਰਾਂਗੇ। ਵਿਵਾਦਾਂ ਦੇ ਹੱਲ; ਸਮੱਸਿਆਵਾਂ ਦੇ ਨਿਪਟਾਰੇ; ਇੱਕ ਸੁਰੱਖਿਅਤ ਸਰਵਿਸ ਪ੍ਰੋਤਸਾਹਿਤ ਰਨ; ਪੈਸੇ ਇਕੱਠੇ ਕਰਨ; ਸਾਡੀਆਂ ਸੇਵਾਵਾਂ ਦੇ ਵਿਚ ਗਾਹਕ ਰੁਚੀਆਂ ਮਾਪਣ, ਆਨ ਲਾਈਨ ਅਤੇ ਆਫ ਲਾਈਨ ਆਫਰਾਂ, ਉਤਪਾਦਾਂ, ਸੇਵਾਵਾਂ ਅਤੇ ਅਪਡੇਟਾਂ ਬਾਰੇ ਤੁਹਾਨੂੰ ਸੂਚਿਤ ਕਰਨ; ਤੁਹਾਡੇ ਅਨੁਭਵ ਨੂੰ ਅਨੁਕੂਲਿਟ ਕਰਨ; ਗਲਤੀ, ਧੋਖੇ ਅਤੇ ਹੋਰ ਅਪਰਾਧਿਕ ਗਤੀਵਿਧੀ ਦੇ ਵਿਰੁੱਧ ਸਾਨੂੰ ਸੁਰੱਖਿਅਤ ਕਰਨ ਅਤੇ ਉਸਦਾ ਪਤਾ ਲਗਾਉਣ; ਸਾਡੇ ਨਿਯਮ ਅਤੇ ਸ਼ਰਤਾਂ ਨੂੰ ਲਾਗੂ ਕਰਨ; ਅਤੇ ਇਕੱਤਰ ਕਰਨ ਦੇ ਸਮੇਂ ਤੁਹਾਨੂੰ ਪਰਿਭਾਸ਼ਿਤ ਕਿਸੇ ਹੋਰ ਚੀਜ਼ ਦੇ ਤਹਿਤ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਕਰਦੇ ਹਾਂ।

  ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਨੂੰ ਨਿਰੰਤਰ ਸੁਧਾਰਨ ਲਈ ਸਾਡੀ ਕੋਸ਼ਿਸ਼ਾਂ ਵਿੱਚ, ਅਸੀਂ ਆਪਣੇ ਐਪ / ਵੈਬਸਾਈਟ ਤੇ ਆਪਣੇ ਉਪਭੋਗਤਾਵਾਂ ਦੀ ਗਤੀਵਿਧੀ ਬਾਰੇ ਡੈਮੋਗ੍ਰਾਫ਼ਿਕ ਅਤੇ ਪ੍ਰੋਫਾਈਲ ਡੇਟਾ ਨੂੰ ਇਕੱਤਰ ਕਰਦੇ ਹਾਂ ਅਤੇ ਵਿਸ਼ਲੇਸ਼ਣ ਕਰਦੇ ਹਾਂ।

  ਅਸੀਂ ਤੁਹਾਡੇ IP ਐਡਰੈੱਸ ਦੀ ਪਛਾਣ ਅਤੇ ਵਰਤੋਂ ਆਪਣੇ ਸਰਵਰ ਨਾਲ ਸਮੱਸਿਆਵਾਂ ਦੀ ਜਾਂਚ ਕਰਨ ਅਤੇ ਸਾਡੀ ਐਪ / ਵੈਬਸਾਈਟ ਦਾ ਪ੍ਰਬੰਧ ਕਰਨ ਲਈ ਕਰਦੇ ਹਾਂ। ਤੁਹਾਡਾ IP ਐਡਰੈਸ ਤੁਹਾਡੀ ਪਛਾਣ ਕਰਨ ਅਤੇ ਵਿਆਪਕ ਡੈਮੋਗ੍ਰਾਫ਼ਿਕ ਜਾਣਕਾਰੀ ਨੂੰ ਇੱਕਠਾ ਕਰਨ ਲਈ ਵੀ ਵਰਤਿਆ ਜਾਂਦਾ ਹੈ।

  ਅਸੀਂ ਤੁਹਾਨੂੰ ਕਦੇ-ਕਦੇ ਵਿਕਲਪਿਕ ਆਨ ਲਾਈਨ ਸਰਵੇ ਨੂੰ ਪੂਰਾ ਕਰਨ ਲਈ ਕਹਾਂਗੇ। ਇਹ ਸਰਵੇ ਤੁਹਾਨੂੰ ਸੰਪਰਕ ਦੀ ਜਾਣਕਾਰੀ ਅਤੇ ਡੈਮੋਗ੍ਰਾਫ਼ਿਕ ਜਾਣਕਾਰੀ (ਜਿਵੇਂ ਜ਼ਿਪ ਕੋਡ, ਉਮਰ, ਜਾਂ ਆਮਦਨੀ ਪੱਧਰ) ਬਾਰੇ ਪੁੱਛ ਸਕਦੇ ਹਨ। ਅਸੀਂ ਇਸ ਡੇਟਾ ਨੂੰ ਸਾਡੀ ਐਪ / ਵੈਬਸਾਈਟ ਤੇ ਤੁਹਾਡੇ ਤਜ਼ਰਬੇ ਦੇ ਅਨੁਕੂਲ ਬਣਾਉਣ ਲਈ ਇਸਤੇਮਾਲ ਕਰਦੇ ਹਾਂ, ਤੁਹਾਨੂੰ ਉਹ ਸਮਗਰੀ ਪ੍ਰਦਾਨ ਕਰਦੇ ਹਨ ਜਿਸ ਬਾਰੇ ਸਾਨੂੰ ਲਗਦਾ ਹੈ ਕਿ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਸਮੱਗਰੀ ਨੂੰ ਪ੍ਰਦਰਸ਼ਤ ਕਰਨ ਅਤੇ ਵੇਖਣਾ ਚਾਹੁੰਦੇ ਹੋ।

ਕੁਕੀਜ਼

ਇੱਕ "ਕੁਕੀ" ਇੱਕ ਵੈੱਬ ਬ੍ਰਾਉਜ਼ਰ ਤੇ ਵੈੱਬ ਸਰਵਰ ਦੁਆਰਾ ਸਟੋਰ ਕੀਤੀ ਗਈ ਜਾਣਕਾਰੀ ਦਾ ਇੱਕ ਛੋਟਾ ਜਿਹਾ ਟੁਕੜਾ ਹੁੰਦਾ ਹੈ ਤਾਂ ਜੋ ਬਾਅਦ ਵਿੱਚ ਇਸਨੂੰ ਬ੍ਰਾਉਜ਼ਰ ਤੋਂ ਇਸਨੂੰ ਵਾਪਸ ਪੜਿਆ ਜਾ ਸਕੇ। ਕੁਕੀਜ਼ ਕਿਸੇ ਕਥਿਤ ਉਪਭੋਗਤਾ ਲਈ ਖਾਸ ਜਾਣਕਾਰੀ ਯਾਦ ਰੱਖਣ ਲਈ ਬ੍ਰਾਉਜ਼ਰ ਨੂੰ ਸਮਰੱਥ ਬਣਾਉਣ ਲਈ ਲਾਭਦਾਇਕ ਹਨ। ਅਸੀਂ ਤੁਹਾਡੇ ਕੰਮਪਿਊਟਰ ਦੀ ਹਾਰਡ ਡਰਾਈਵ ਤੇ ਸਥਾਈ ਅਤੇ ਅਸਥਾਈ ਦੋਵੇਂ ਕੁਕੀਜ਼ ਰੱਖਦੇ ਹਾਂ। ਕੁਕੀਜ਼ ਵਿਚ ਤੁਹਾਡੀ ਕੋਈ ਵਿਅਕਤੀਗਤ ਤੌਰ ਤੇ ਪਛਾਣਨ ਯੋਗ ਜਾਣਕਾਰੀ ਸ਼ਾਮਲ ਨਹੀਂ ਹੈ।

 1. ਨਿੱਜੀ ਜਾਣਕਾਰੀ ਨੂੰ ਸਾਂਝਾ ਕਰਨਾ

  ਅਸੀਂ ਕਿਸੇ ਵੀ ਤੀਜੇ ਧਿਰ ਨਾਲ ਨਿੱਜੀ ਜਾਣਕਾਰੀ ਸਾਂਝੀ ਕਰ ਸਕਦੇ ਹਾਂ, ਜਿਸ ਵਿਚ ਸਾਡੇ ਸਹਿਯੋਗੀ, ਸਮੂਹ ਕੰਪਨੀਆਂ, ਏਜੰਟ, ਠੇਕੇਦਾਰ, ਸੇਵਾ ਪ੍ਰਦਾਤਾ ਸ਼ਾਮਿਲ ਹਨ ਪਰ ਇਸ ਤਕ ਸੀਮਿਤ ਨਹੀਂ ਹੈ ਜੋ ਕਿ ਪਛਾਣ ਦੀ ਚੋਰੀ, ਧੋਖਾਧੜੀ ਅਤੇ ਹੋਰ ਸੰਭਾਵਿਤ ਗੈਰ ਕਾਨੂੰਨੀ ਕੰਮਾਂ ਦਾ ਪਤਾ ਲਗਾਉਣ ਅਤੇ ਰੋਕਣ; ਸਾਡੀਆਂ ਸੇਵਾਵਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਸੰਬੰਧਿਤ ਜਾਂ ਵੱਖ ਵੱਖ ਖਾਤਿਆਂ ਨੂੰ ਕੋ ਰਿਲੇਟ ਕਰਨ ਵਿਚ; ਅਤੇ ਸੰਯੁਕਤ ਜਾਂ ਕੋ-ਬਰੈਂਡਿਡ ਸੇਵਾਵਾਂ ਦੀ ਸਹੂਲਤ ਲਈ ਜੋ ਤੁਸੀਂ ਬੇਨਤੀ ਕਰਦੇ ਹੋ ਜਿਥੇ ਅਜਿਹੀਆਂ ਸੇਵਾਵਾਂ ਇਕ ਤੋਂ ਵੱਧ ਕਾਰਪੋਰੇਟ ਸੰਸਥਾ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਵਿੱਚ ਸਹਾਇਤਾ ਕਰਦੇ ਹਨ। ਉਹ ਸੰਸਥਾਵਾਂ ਅਤੇ ਸਹਿਯੋਗੀ ਤੁਹਾਡੇ ਦੁਆਰਾ ਬਾਹਰੀ ਤੌਰ ਤੇ ਆਪਟ ਇਨ ਦੇ ਤਹਿਤ ਅਜਿਹੀ ਸ਼ੇਅਰਿੰਗ ਦੇ ਨਤੀਜੇ ਵਜੋਂ ਤੁਹਾਡੇ ਨਾਲ ਮਾਰਕੀਟ ਨਹੀਂ ਕਰਨਗੇ।

  ਅਸੀਂ ਨਿੱਜੀ ਜਾਣਕਾਰੀ ਦਾ ਖੁਲਾਸਾ ਕਰ ਸਕਦੇ ਹਾਂ ਜੇ ਕਨੂੰਨ ਦੁਆਰਾ ਜਾਂ ਨੇਕ ਕੰਮ ਲਈ ਅਜਿਹਾ ਕਰਨ ਦੀ ਜਰੂਰਤ ਹੁੰਦੀ ਹੈ ਕਿ ਸਮਨ, ਅਦਾਲਤ ਦੇ ਆਦੇਸ਼ਾਂ, ਜਾਂ ਹੋਰ ਕਾਨੂੰਨੀ ਪ੍ਰਕਿਰਿਆ ਦਾ ਜਵਾਬ ਦੇਣ ਲਈ ਅਜਿਹਾ ਖੁਲਾਸਾ ਵਾਜਬ ਤੌਰ ਤੇ ਜ਼ਰੂਰੀ ਹੁੰਦਾ ਹੈ। ਅਸੀਂ ਨਿੱਜੀ ਜਾਣਕਾਰੀ ਨੂੰ ਕਾਨੂੰਨ ਲਾਗੂ ਕਰਨ ਵਾਲੇ ਏਜੰਟਾਂ, ਤੀਜੇ ਧਿਰ ਦੇ ਅਧਿਕਾਰ ਮਾਲਕਾਂ, ਜਾਂ ਦੂਜਿਆਂ ਨੂੰ ਚੰਗੇ ਵਿਸ਼ਵਾਸ ਨਾਲ ਦੱਸ ਸਕਦੇ ਹਾਂ ਕਿ ਅਜਿਹਾ ਖੁਲਾਸਾ ਕਰਨਾ ਉਚਿਤ ਤੌਰ ਤੇ ਜ਼ਰੂਰੀ ਹੈ ਤਾਂ ਜੋ: ਸਾਡੀ ਵਰਤੋਂ ਦੀਆਂ ਸ਼ਰਤਾਂ ਜਾਂ ਗੋਪਨੀਯਤਾ ਨੀਤੀ ਨੂੰ ਲਾਗੂ ਕੀਤਾ ਜਾ ਸਕੇ; ਦਾਅਵਿਆਂ ਦਾ ਜਵਾਬ ਦੇ ਸਕੀਏ ਕਿ ਕੋਈ ਵਿਗਿਆਪਨ, ਪੋਸਟਿੰਗ ਜਾਂ ਹੋਰ ਸਮਗਰੀ ਕਿਸੇ ਤੀਜੀ ਧਿਰ ਦੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ; ਜਾਂ ਸਾਡੇ ਉਪਭੋਗਤਾਵਾਂ ਜਾਂ ਆਮ ਲੋਕਾਂ ਦੇ ਅਧਿਕਾਰਾਂ, ਜਾਇਦਾਦ ਜਾਂ ਵਿਅਕਤੀਗਤ ਸੁਰੱਖਿਆ ਦੀ ਰੱਖਿਆ ਕੀਈ ਜਾ ਸਕੇ।

  ਅਸੀਂ ਅਤੇ ਸਾਡੇ ਸਹਿਯੋਗੀ ਤੁਹਾਡੀ ਕੁਝ ਜਾਂ ਸਾਰੀ ਨਿੱਜੀ ਜਾਣਕਾਰੀ ਕਿਸੇ ਹੋਰ ਕਾਰੋਬਾਰੀ ਸੰਸਥਾ ਨਾਲ ਸਾਂਝੀ ਕਰ ਸਕਦੇ ਹਨ ਜਾਂ ਜੇ ਅਸੀਂ (ਜਾਂ ਸਾਡੀਆਂ ਜਾਇਦਾਦਾਂ) ਉਹਨਾਂ ਨਾਲ ਜੁੜਨਾ ਚਾਹੁੰਦੇ ਹਾਂ, ਜਾਂ ਉਸ ਕਾਰੋਬਾਰੀ ਸੰਸਥਾ, ਜਾਂ ਰੀ ਆਰਗਨਾਈਜੇਸ਼ਨ, ਅਮਾਲਗਮੇਸ਼ਾਂ, ਵਪਾਰ ਦੀ ਮੁੜ ਬਣਾਵਟ ਦੁਆਰਾ ਮੁੜ ਪ੍ਰਾਪਤ ਕੀਤਾ ਗਿਆ ਹੈ। ਜੇ ਤੁਹਾਡੀ ਨਿਜੀ ਜਾਣਕਾਰੀ ਦੇ ਸੰਬੰਧ ਵਿਚ ਅਜਿਹਾ ਲੈਣ ਦੇਣ ਹੁੰਦਾ ਹੈ ਤੇ ਹੋਰ ਵਪਾਰਕ ਸੰਸਥਾ (ਜਾਂ ਨਵੀਂ ਬਣੀ ਸੰਸਥਾ) ਨੂੰ ਇਸ ਗੋਪਨੀਯਤਾ ਨੀਤੀ ਦੀ ਪਾਲਣਾ ਕਰਨੀ ਚਾਹੀਦੀ ਹੈ।

  ਅਸੀਂ ਤੁਹਾਡੀ ਨਿੱਜੀ ਜਾਣਕਾਰੀ ਦੀ ਵਰਤੋਂ ਸਾਡੀਆਂ ਆਪਣੀਆਂ ਅਤੇ ਤੀਜੀ ਧਿਰ ਦੀਆਂ ਚੀਜ਼ਾਂ ਅਤੇ ਸੇਵਾਵਾਂ ਬਾਰੇ ਤੁਹਾਡੇ ਨਾਲ ਸੰਪਰਕ ਕਰਨ ਲਈ ਕਰ ਸਕਦੇ ਹਾਂ ਜੋ ਤੁਹਾਡੇ ਲਈ ਦਿਲਚਸਪੀ ਵਾਲੀਆਂ ਹੋ ਸਕਦੀਆਂ ਹਨ। ਜੇ ਤੁਸੀਂ ਨਹੀਂ ਚਾਹੁੰਦੇ ਕਿ ਅਸੀਂ ਤੁਹਾਡੀ ਨਿੱਜੀ ਜਾਣਕਾਰੀ ਨੂੰ ਇਸ ਢੰਗ ਨਾਲ ਇਸਤੇਮਾਲ ਕਰੀਏ, ਤਾਂ ਕਿਰਪਾ ਕਰਕੇ ਉਸ ਫਾਰਮ ਤੇ ਸਥਿਤ ਉਚਿਤ ਬਾਕਸ ਦੀ ਜਾਂਚ ਕਰੋ ਜਿਸ' ਤੇ ਅਸੀਂ ਤੁਹਾਡਾ ਡੇਟਾ ਇਕੱਠਾ ਕਰਦੇ ਹਾਂ ਅਤੇ / ਜਾਂ ਤੁਹਾਡੇ ਖਾਤੇ ਦੀ ਪ੍ਰੋਫਾਈਲ ਵਿਚ ਤੁਹਾਡੀ ਉਪਭੋਗਤਾ ਦੀਆਂ ਪਸੰਦਾਂ ਨੂੰ ਵਿਵਸਥਤ ਕਰਦੇ ਹਾਂ।

 2. ਹੋਰ ਸਾਈਟਾਂ ਦੇ ਨਾਲ ਲਿੰਕ

  ਸਾਡੀ ਐਪ / ਵੈਬਸਾਈਟ ਦੂਜੀਆਂ ਵੈਬਸਾਈਟਾਂ ਨਾਲ ਜੁੜੀ ਹੈ ਜੋ ਤੁਹਾਡੇ ਬਾਰੇ ਵਿਅਕਤੀਗਤ ਤੌਰ ਤੇ ਪਛਾਣਨ ਯੋਗ ਜਾਣਕਾਰੀ ਨੂੰ ਇਕੱਤਰ ਕਰ ਸਕਦੀਆਂ ਹਨ। ਜੇ ਤੁਸੀਂ ਅਜਿਹੀਆਂ ਵੈਬਸਾਈਟਾਂ ਨੂੰ ਬ੍ਰਾਊਜ਼ / ਵਿਜ਼ਿਟ ਕਰਦੇ ਹੋ, ਤੇ MyAgriGuru ਗੋਪਨੀਯਤਾ ਅਭਿਆਸਾਂ ਜਾਂ ਉਹਨਾਂ ਲਿੰਕਡ ਵੈਬਸਾਈਟਾਂ ਦੀ ਸਮਗਰੀ ਲਈ ਜ਼ਿੰਮੇਵਾਰ ਨਹੀਂ ਹੈ।

 3. ਸੁਰੱਖਿਆ ਸਾਵਧਾਨੀਆਂ

  ਸਾਡੀ ਐਪ / ਵੈਬਸਾਈਟ ਦੇ ਨਿਯੰਤਰਣ ਹੇਠ ਦਿੱਤੀ ਗਈ ਜਾਣਕਾਰੀ ਦੇ ਨੁਕਸਾਨ, ਦੁਰਵਰਤੋਂ ਅਤੇ ਤਬਦੀਲੀ ਨੂੰ ਬਚਾਉਣ ਲਈ ਸਖਤ ਸੁਰੱਖਿਆ ਉਪਾਅ ਮੌਜੂਦ ਹਨ। ਜਦੋਂ ਵੀ ਤੁਸੀਂ ਆਪਣੀ ਖਾਤਾ ਜਾਣਕਾਰੀ ਨੂੰ ਬਦਲਦੇ ਜਾਂ ਐਕਸੈਸ ਕਰਦੇ ਹੋ, ਤੇ ਅਸੀਂ ਇੱਕ ਸੁਰੱਖਿਅਤ ਸਰਵਰ ਦੀ ਵਰਤੋਂ ਆਫਰ ਕਰਦੇ ਹਾਂ। ਇਕ ਵਾਰ ਜਦੋਂ ਤੁਹਾਡੀ ਜਾਣਕਾਰੀ ਸਾਡੇ ਅਧੀਨ ਆ ਜਾਂਦੀ ਹੈ ਤਾਂ ਅਸੀਂ ਸਖਤ ਸੁਰੱਖਿਆ ਨਿਰਦੇਸ਼ਾਂ ਦੀ ਪਾਲਣਾ ਕਰਦੇ ਹਾਂ ਅਤੇ ਇਸ ਨੂੰ ਅਣਅਧਿਕਾਰਤ ਪਹੁੰਚ ਤੋਂ ਬਚਾਉਂਦੇ ਹਾਂ।

 4. ਚੋਣ / ਆਪਟ-ਆਉਟ

  ਇੱਕ ਖਾਤਾ ਸੈੱਟ ਅਪ ਤ ਕਰਨ ਤੋਂ ਬਾਅਦ, ਅਸੀਂ ਸਾਰੇ ਉਪਭੋਗਤਾਵਾਂ ਨੂੰ ਸਾਡੇ ਸਹਿਭਾਗੀਆਂ ਦੇ ਸਥਾਨ ਤੇ,ਅਤੇ ਸਾਡੇ ਦੁਆਰਾ ਆਮ ਤੌਰ ਤੇ, ਗੈਰ-ਜ਼ਰੂਰੀ (ਪ੍ਰਚਾਰ ਸੰਬੰਧੀ, ਮਾਰਕੀਟਿੰਗ ਸੰਬੰਧੀ) ਸੰਚਾਰ ਪ੍ਰਾਪਤ ਕਰਨ ਦੀ ਚੋਣ ਕਰਨ ਦਾ ਅਵਸਰ ਪ੍ਰਦਾਨ ਕਰਦੇ ਹਾਂ।

  ਜੇ ਤੁਸੀਂ ਆਪਣੀ ਸੰਪਰਕ ਜਾਣਕਾਰੀ ਨੂੰ ਸਾਰੇ MyAgriGuru ਸੂਚੀਆਂ ਅਤੇ ਨਿਊਜ਼ਲੈਟਰਾਂ ਤੋਂ ਹਟਾਉਣਾ ਚਾਹੁੰਦੇ ਹੋ, ਤਾਂ ਸਾਨੂੰ [email protected] ਜਾਂ [email protected] ਤੇ ਲਿਖੋ

 5. MyAgriGuru ਐਪ / ਵੈਬਸਾਈਟ ਤੇ ਵਿਗਿਆਪਨ

  ਜਦੋਂ ਤੁਸੀਂ ਸਾਡੀ ਐਪ / ਵੈਬਸਾਈਟ ਤੇ ਜਾਂਦੇ ਹੋ ਤਾਂ ਅਸੀਂ ਵਿਗਿਆਪਨ ਦੇਣ ਲਈ ਤੀਜੇ ਧਿਰ ਦੀ ਵਿਗਿਆਪਨ ਕੰਪਨੀਆਂ ਦੀ ਵਰਤੋਂ ਕਰਦੇ ਹਾਂ। ਇਹ ਕੰਪਨੀਆਂ ਇਸ ਤੇ ਅਤੇ ਹੋਰ ਵੈਬਸਾਈਟਾਂ ਦੀ ਵਿਜ਼ਿਟ ਦੇ ਬਾਰੇ ਤੁਹਾਡੀ ਜਾਣਕਾਰੀ ਦਾ ਇਸਤੇਮਾਲ ਕਰ ਸਕਦੀਆਂ ਹਨ (ਤੁਹਾਡਾ ਨਾਮ, ਪਤਾ, ਈਮੇਲ ਪਤਾ, ਜਾਂ ਟੈਲੀਫੋਨ ਨੰਬਰ ਸ਼ਾਮਲ ਹੈ) ਦੀ ਵਰਤੋਂ ਕਰ ਸਕਦੀਆਂ ਹਨ ਤਾਂ ਜੋ ਤੁਹਾਡੇ ਪਸੰਦ ਦੇ ਉਤਪਾਦਾਂ ਅਤੇ ਸੇਵਾਵਾਂ ਦੇ ਬਾਰੇ ਵਿਗਿਆਪਨ ਪ੍ਰਦਾਨ ਕੀਤੇ ਜਾ ਸਕਣ।

 6. ਤੁਹਾਡੀ ਸਹਿਮਤੀ

  ਐਪ / ਵੈਬਸਾਈਟ ਦੀ ਵਰਤੋਂ ਕਰਕੇ ਅਤੇ / ਜਾਂ ਤੁਹਾਡੀ ਜਾਣਕਾਰੀ ਦੇ ਕੇ, ਤੁਸੀਂ ਉਸ ਐਪ/ ਵੈਬਸਾਈਟ ਤੇ ਜ਼ਾਹਰ ਕੀਤੀ ਗਈ ਜਾਣਕਾਰੀ ਜਾਂ ਐਪ / ਵੈਬਸਾਈਟ ਦਾ ਇਸਤੇਮਾਲ ਕਰਕੇ ਨਿਰਮਿਤ ਹੋਈ ਜਾਣਕਾਰੀ ਨੂੰ ਇਕੱਤਰ ਕਰਨ ਅਤੇ ਇਸ ਦੀ ਵਰਤੋਂ ਲਈ ਸਹਿਮਤੀ ਦਿੰਦੇ ਹੋ। ਇਸ ਗੋਪਨੀਯਤਾ ਨੀਤੀ ਦੇ ਅਨੁਸਾਰ, ਜਿਸ ਵਿਚ ਇਸ ਗੋਪਨੀਯਤਾ ਨੀਤੀ ਦੇ ਅਨੁਸਾਰ ਜਾਣਕਾਰੀ ਨੂੰ ਸਾਂਝਾ ਕਰਨ ਲਈ ਸਹਿਮਤੀ ਸ਼ਾਮਲ ਹੈ ਲੇਕਿਨ ਇਸ ਤੱਕ ਸੀਮਿਤ ਨਹੀਂ ਹੈ।

  ਜੇ ਅਸੀਂ ਆਪਣੀ ਗੋਪਨੀਯਤਾ ਨੀਤੀ ਨੂੰ ਬਦਲਣ ਦਾ ਫੈਸਲਾ ਲੈਂਦੇ ਹਾਂ, ਤਾਂ ਅਸੀਂ ਉਨ੍ਹਾਂ ਬਦਲਾਵਾਂ ਨੂੰ ਇਸ ਪੰਨੇ 'ਤੇ ਪੋਸਟ ਕਰਾਂਗੇ ਤਾਂ ਜੋ ਤੁਸੀਂ ਹਮੇਸ਼ਾਂ ਜਾਣ ਸਕੋ ਕਿ ਅਸੀਂ ਕਿਹੜੀ ਜਾਣਕਾਰੀ ਇਕੱਠੀ ਕਰਦੇ ਹਾਂ, ਅਸੀਂ ਇਸ ਦੀ ਵਰਤੋਂ ਕਿਵੇਂ ਕਰਦੇ ਹਾਂ, ਅਤੇ ਕਿਹੜੀਆਂ ਸਥਿਤੀਆਂ ਵਿੱਚ ਅਸੀਂ ਇਸ ਦਾ ਖੁਲਾਸਾ ਕਰਦੇ ਹਾਂ।

 7. ਸ਼ਿਕਾਇਤ ਅਫਸਰ

  ਸੂਚਨਾ ਤਕਨੀਕ ਕਾਨੂੰਨ 2000 ਅਤੇ ਇਸਦੇ ਤਹਿਤ ਬਣਾਏ ਨਿਯਮਾਂ ਦੇ ਅਨੁਸਾਰ, ਸ਼ਿਕਾਇਤ ਅਧਿਕਾਰੀ ਦੇ ਨਾਮ ਅਤੇ ਸੰਪਰਕ ਵੇਰਵੇ ਹੇਠ ਦਿੱਤੇ ਗਏ ਹਨ:

  [email protected]; ਮਹਿੰਦਰਾ ਐਗਰੀ ਸਲਿਊਸ਼ਨਜ਼ ਲਿਮਟਿਡ, 5 ਵੀਂ ਮੰਜ਼ਲ, EPU ਬਿਲਡਿੰਗ, ਗੇਟ ਨੰਬਰ 4, ਅਕੁਰਲੀ ਸੜਕ, ਕਾਂਡੀਵਲੀ (ਈ), ਮੁੰਬਈ 400 101